ਇਸ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਨਹੀਂ ਲੋੜ ਮੈਨੂੰ ਕੋਰੋਨਾ ਟੀਕੇ ਦੀ


ਮੈਕਸੀਕੋ- ਮੈਕਸੀਕੋ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਕਿ ਉਨ੍ਹਾਂ ਨੂੰ ਕੋਵਿਡ-19 ਰੋਕੂ ਟੀਕਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਡਾਕਟਰਾਂ ਨੇ ਦੱਸਿਆ ਕਿ ਜਨਵਰੀ ‘ਚ ਇਨਫੈਕਟਿਡ ਹੋਣ ਤੋਂ ਬਾਅਦ ਉਨ੍ਹਾਂ ਦੇ ਸਰੀਰ ‘ਚ ਐਂਟੀਬਾਡੀ ਦਾ ਪੱਧਰ ਹੁਣ ਵੀ ਬਹੁਤ ਜ਼ਿਆਦਾ ਹੈ। ਰਾਸ਼ਟਰਪਤੀ ਆਂਦ੍ਰੇਜ ਮੈਨੁਏਲ ਲੋਪੇਜ ਉਬਰਾਡੋਰ ਨੇ ਕਿਹਾ ਕਿ ਮੇਰੇ ਸਰੀਰ ‘ਚ ਭਰਪੂਰ ਮਾਤਰਾ ‘ਚ ਐਂਟੀਬਾਡੀ ਹੈ ਅਤੇ ਅਜੇ ਮੇਰੇ ਲਈ ਟੀਕੇ ਦੀ ਖੁਰਾਕ ਲੈਣਾ ਬਹੁਤ ਜ਼ਰੂਰੀ ਨਹੀਂ ਹੈ।

ਰਾਸ਼ਟਰਪਤੀ ਨੇ ਕਈ ਵਾਰ ਕਿਹਾ ਕਿ ਟੀਕਾ ਲਵਾਉਣ ਲਈ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰਨਗੇ। ਪਿਛਲੇ ਸਾਲ ਮਾਰਚ ‘ਚ ਲੋਪੇਜ ਉਬਰਾਡੋਰ ਨੇ ਕਿਹਾ ਸੀ ਕਿ ਮੈਕਸੀਕੋ ਸਿਟੀ ‘ਚ 60 ਸਾਲ ਦੀ ਉਮਰ ਤੋਂ ਵਧੇਰੇ ਲੋਕਾਂ ਨੂੰ ਜਦ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੋਵੇਗੀ ਤਾਂ ਉਹ ਟੀਕਾ ਲਵਾਉਣਗੇ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਟੀਕੇ ਦੀ ਲੋੜ ਨਹੀਂ ਹੈ।